ਬਾਤਾਂ ਮੁੱਢ ਕਦੀਮ ਦੀਆਂEeh oP
| ਬਾਤਾਂ ਮੁੱਢ ਕਦੀਮ ਦੀਆਂ | |
|---|---|
| ਲੇਖਕ | ਸੋਹਿੰਦਰ ਸਿੰਘ ਵਣਜਾਰਾ ਬੇਦੀ |
| ਪ੍ਰਕਾਸ਼ਕ | ਨਵਯੁੱਗ ਪਬਲਿਸਰਸ਼, ਦਿੱਲੀ 110001 |
| ਪੰਨੇ | 276 |
ਵਿਸ਼ਾ ਸੂਚੀ
- 1 ਬਾਤਾਂ ਮੁਢ ਕਦੀਮ ਦੀਆਂ
- 1.1 ਵਿਸ਼ੇ ਪੱਖ ਤੋਂ
- 1.2 ਮੁੱਖ ਵਿਸ਼ੇ
- 1.3 ਬਾਤਾਂ
- 1.4 ਬਾਤਾਂ ਦੇ ਰੂਪ:
- 1.5 ਭਾਸ਼ਾ
- 1.6 ਪਾਤਰ
- 1.7 ਸਾਬਦਿਕ ਅਰਥ
- 1.8 ਲੋਕਗੀਤ ਬਾਰੇ
- 1.9 ਪਰੀ ਕਹਾਣੀਆਂ ਬਾਰੇ
- 1.10 ਕਾਵਿਕ ਤੁਕਾਂ
- 1.11 ਅਦਭੁੱਤ ਕਹਾਣੀਆਂ
- 1.12 ਲੋਕ ਰੂੜੀਆਂ
- 1.13 ਪੰਜਾਬੀ ਸੱਭਿਆਚਾਰ ਦੇ ਤੱਤ
- 1.14 ਕਹਾਣੀ ਦਾ ਮੁੱਢ
- 2 ਹਵਾਲੇ
ਬਾਤਾਂ ਮੁਢ ਕਦੀਮ ਦੀਆਂ[ਸੋਧੋ]
ਪੰਜਾਬੀਆਂ ਦਾ ਜਿਨ੍ਹਾਂ ਮੋਹ ਬਾਤਾਂ ਸੁਨਣ ਸੁਣਾਉਣ ਵਿਚ ਹੈ| ਉਨੀਂ ਹੀ ਅਣਗਹਿਲੀ, ਉਨ੍ਹਾਂ ਨੇ ਬਾਤਾਂ ਦੀ ਸਾਂਭ ਸੰਭਾਲ ਵਿਚ ਵਿਖਾਈ ਹੈ, ਜਿਉਂ ਜਿਉਂ ਲੋਕਾਂ ਦੀ ਸੋਚ ਵਿਗਿਆਨਿਕ ਹੁੰਦੀ ਜਾ ਰਹੀ ਹੈ ਤਿਉਂ ਤਿਉਂ ਬਾਤਾਂ ਦਮ ਤੋੜ ਰਹੀਆਂ ਹਨ। ਬਾਤਾਂ ਨੂੰ ਬਚਾਉਣ ਲਈ, ਪੰਜਾਬ ਦੀਆਂ ਲੋਕ ਕਹਾਣੀਆਂ ਦੀ ਪਹਿਲੀ ਪੁਸਤਕ “ਪੰਜਾਬ ਦੀਆਂ ਲੋਕ ਕਹਾਣੀਆ” ਡਾ.ਬੇਦੀ ਨੇ ਸੰਕਾਲਿਤ (1953 ਈ:) ਵਿਚ ਕੀਤੀਆਂ| ਡਾ. ਗੁਰਬਚਨ ਸਿੰਘ ਭੁੱਲਰ ਅਨੁਸਾਰ "ਅਸਲ ਵਿੱਚ ਲੋਕਧਾਰਾ ਅਤੇ ਡਾ. ਵਣਜਾਰਾ ਬੇਦੀ ਸਮਾਨਅਰਥੀ ਬਣ ਗਏ ਹਨ| ਇਹ ਤਾਂ ਰਾਝਾਂ-ਰਾਝਾਂ ਆਖਦੀ ਆਪ ਰਾਝਾਂ ਹੋਰ ਵਾਲੀ ਗੱਲ ਹੈ ਅਤੇ ਅਕਾਦਮਿਕ ਅਰਥਾਂ ਵਿਚ ਬੇਦੀ ਰਿਖੀਆਂ ਵਾਂਗ ਗਹਿਰ, ਗੰਭੀਰਤਾ, ਗਿਆਨਵਾਨਤਾ, ਵਿਚਾਰਵਾਨਤਾ ਅਤੇ ਤਪੱਸਵੀਆਂ ਵਾਲੀ ਲਗਨ, ਸਾਧਨਾ ਤੇ ਮਿਹਨਤ ਦਾ ਪੁੰਜ ਹੈ|" ਡਾ.ਬੇਦੀ ਤੋਂ ਪਹਿਲਾਂ ਸਿਰਫ ਥੋੜੇ ਬਹੁਤ ਲੋਕ ਗੀਤ ਹੀ ਇਕੱਠੇ ਹੋਏ ਸਨ, ਪਰ ਬੇਦੀ ਇਕੱਲੇ ਨੇ ਲੋਕਧਾਰਾ ਖੇਤਰ ਵਿਚ ਇਕ ਸੰਸਥਾ ਜਿੰਨਾ ਕੰਮ ਕੀਤਾ ਹੈ| ਡਾ. ਬੇਦੀ ਨੇ ਇਨ੍ਹਾਂ ਪੁਸਤਕਾਂ ਵਿਚ ਲੋਕ ਕਹਾਣੀਆਂ ਨੂੰ ਮੌਖਿਕ ਤੋਂ ਲਿਖਤੀ ਰੂਪ ਦਿੱਤਾ ਹੈ, ਜੋ ਮਾਤਰਾ ਤੇ ਗੁਣਤਾ ਪੱਖੋਂ ਭਰਪੂਰ ਹੈ| ਡਾ. ਬੇਦੀ ਦੀਆਂ ਪ੍ਰਕਾਸ਼ਿਤ ਪੁਸਤਕਾਂ ਤੋਂ ਉਹਨਾਂ ਦੀ ਤਨ, ਮਨ, ਧਨ ਨਾਲ ਬਿਨਾ ਸੰਕੋਚ, ਹਿਊਮੇ ਤੋਂ ਮੁਕਤ, ਸਿਰੜੀ, ਨਿਸਕਾਮ, ਸਾਂਤ, ਸਾਧੂ ਸੁਭਾਅ ਦੁਆਰਾ ਕੀਤੀ ਮਿਹਨਤ ਦਾ ਪਤਾ ਚੱਲਦਾ ਹੈ| ਡਾ. ਬੇਦੀ ਨੇ ਮੁੱਖ ਤੌਰ ਤ 1000 ਤੋਂ ਵੱਧ ਲੋਕ ਕਹਾਣੀਆਂ, ਮੂਲ ਸੋਮੇ ਭਾਵ ਲੋਕਾਂ ਦੇ ਮੂੰਹੋ ਸੁਣਕੇ ਇਕੱਠੀਆਂ ਕੀਤੀਆਂ| ਇਹ ਕੰਮ ਡਾ. ਬੇਦੀ ਨੇ 10ਵੀ. ਕਲਾਸ ਤੋਂ ਹੀ ਸੁਰੂ ਕਰ ਦਿੱਤਾ ਸੀ|
ਵਿਸ਼ੇ ਪੱਖ ਤੋਂ[ਸੋਧੋ]
ਹਰੇਕ ਕਹਾਣੀ ਕਿਸੇ ਸੋਚ, ਸੰਕਲਪ, ਮਨੌਤ ਅਤੇ ਧਾਰਨਾ ਦਾ ਗਲਪੀ ਬਿੰਬ ਹੋਣ ਕਰਕੇ ਇਕ ਵਿਸ਼ੇਸ਼ ਮਹੱਤਵ ਰੱਖਦੀ ਹੈ| ਲੋਕ ਕਹਾਣੀਆਂ ਨਿਰੀ ਕਲਪਨਾ ਨਾ ਹੋਕੇ, ਮਨੁੱਖੀ ਸੋਚ ਦੀ ਕੋਈ ਨਾ ਕੋਈ ਰਮਜ ਨੂੰ ਆਪਣੇ ਕਲਾਵੇ ਵਿਚ ਲੈਦੀ ਹੈ| ਕੋਈ ਕਹਾਣੀ ਇਤਿਹਾਸਕ ਘਟਨਾ ਨੂੰ ਪੇਸ ਕਰਦੀ ਹੈ, ਕੋਈ ਨੈਤਿਕ ਕਦਰਾਂ ਕੀਮਤਾਂ ਨੂੰ, ਕੋਈ ਵਿਹਾਰਕ ਗਿਆਨ ਨੂੰ, ਕੋਈ ਸੰਸਕ੍ਰਿਤੀ ਗਿਆਨ ਜਾਂ ਕੋਈ ਰੀਤ ਸੰਸਕਾਰ ਦਾ ਮੁੱਢ ਜਾ ਰਹੱਸ ਖੋਲਦੀ ਹੈ, ਇਸ ਤਰ੍ਹਾਂ ਪੁਸਤਕਾਂ ਵਿਚ ਲੋਕ ਸੰਸਕ੍ਰਿਤੀ ਦੇ ਸਾਰੇ ਪੱਖ ਪਸਾਰਾ ਨੂੰ ਬਿਆਨ ਕੀਤਾ ਗਿਆ ਹੈ।
ਮੁੱਖ ਵਿਸ਼ੇ[ਸੋਧੋ]
ਕਿਸਮਤ, ਕਰਮਾਂ ਦਾ ਫਲ, ਹੱਕ ਦੀ ਰੋਟੀ, ਔਰਤਾਂ ਦੀ ਸਮਝਦਾਰੀ, ਔਰਤਾਂ ਦੇ ਚਲਿੱਤਰ, ਲੋਭ, ਮਨੁੱਖਤਾ, ਹੋਣੀ, ਰਲ ਕੇ ਬੈਠਣ ਦੀਆਂ ਬਰਕਤਾਂ, ਦਾਨ ਪੁੰਨ, ਸੰਜਮ, ਮਾਇਆ ਦੇ ਰੂਪ, ਵੱਡੇ ਤੇ ਕੌੜੇ ਸੁਪਨੇ, ਰਸਮਾਂ ਦੀ ਮਹੱਤਤਾ, ਸੰਯੋਗ, ਸਬਰ, ਮਰਦਾਂ ਦੇ ਚਲਿੱਤਰ, ਪੰਡਿਤਾਂ ਅਤੇ ਮੁੱਲਾਂ ਦੇ ਪਾਖੰਡ, ਚਲਾਕੀਆਂ ਸਾਂਝੀ ਕੁਦਰਤ, ਆਲੋਕਿਕਤਾ, ਨੇਕੀ, ਬਦੀ, ਜਾਦੂ ਟੂਣੇ, ਸੱਚਾ ਪ੍ਰੇਮ, ਕੋਈ ਕਿਸੇ ਦਾ ਨਹੀਂ ਹੁੰਦਾ, ਪਰਾਈ ਔਰਤਾਂ ਨਾਲ ਯਾਰੀ, ਮਿੱਠੇ ਬੋਲ, ਵੱਡਿਆਂ ਦੇ ਸੱਤਾ ਵੀਹਾਂ ਦੇ ਸੌ ਹੁੰਦੇ ਨੇ, ਭਲਾਈ, ਮਰਦਾਂ ਦੀ ਸ਼ਾਨ, ਨਿਆਂ, ਮੌਤ, ਪੰਜ ਵਿਕਾਰ ਮੁੱਢ ਦੇ ਰਹੱਸ, ਜਿਵੇਂ ਕਿ ਚੰਨ ਠੰਡਾ ਕਿਉਂ ਹੁੰਦਾ, ਸੂਰਜ ਗਰਮ ਕਿਉ ਹੁੰਦਾ ਆਦਿ| ਇਸ ਪ੍ਰਕਾਰ ਪੁਸਤਕਾਂ ਵਿਚ ਬਹੁਤ ਸਾਰੇ ਵਿਸ਼ਿਆਂ ਨੂੰ ਛੁਹਿਆਂ ਗਿਆ ਹੈ| ਵਿਅੰਗ ਦੀ ਭਰਪੂਰ ਤੇ ਉਚਿਤ ਵਰਤੋਂ ਹੋਈ ਹੈ ਜਿਵੇਂ ਕਿ ਸ਼ੇਰ ਤੇ ਬਾਂਦਰ ਦੀ ਕਹਾਣੀ ਵਿਚ ਅੱਜ ਦੇ ਸਾਧੂਆਂ ਉਪਰ ਵਿਅੰਗ ਹੈ| ਪੰਡਿਤਾਂ ਤੇ ਮੁੱਲਾਂ ਉਪਰ ਵੀ ਬਹੁਤ ਸਾਰੇ ਵਿਅੰਗ ਹਨ|
ਬਾਤਾਂ[ਸੋਧੋ]
ਇਹਨਾਂ ਪੁਸਤਕਾਂ ਤੋਂ ਸਾਨੁੰ ਬਾਤਾਂ ਦੀ ਪਰਿਭਾਸ਼ਾ, ਸਰੂਪ ਅਤੇ ਲੱਛਣਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜਦਕਿ ਡਾ. ਬੇਦੀ ਅਨੁਸਾਰ ਬਾਤਾਂ ਦੀ ਪਰਿਭਾਸ਼ਾ ਦੇਣਾ ਸੌਖਾ ਕੰਮ ਨਹੀਂ| ਰੂਪ ਅਤੇ ਵਿਸ਼ੇ ਪੱਖ ਤੋਂ ਬਾਤਾਂ ਇੰਨੀਆਂ ਬਹੁਬਿੰਦ ਤੇ ਵੰਨ ਸੁਵੰਨੀਆਂ ਹਨ ਕਿ ਹਰੇਕ ਦਾ ਰੂਪ, ਸੁਭਾਅ, ਸੰਸਕਾਰ ਤੇ ਕਥਾ ਸੰਸਾਰ ਇਕ ਦੂਜੇ ਨਾਲੋਂ ਵੱਖਰਾ ਹੈ| ਵਣਜਾਰਾ ਬੇਦੀ ਨੇ ਪੁਸਤਕਾਂ ਵਿਚ ਬਾਤਾਂ ਦੇ ਤਿੰਨ ਮੂਲ ਤੱਤ ਦੱਸੇ ਹਨ:
- ਬਿਰਤਾਂਤਕ ਤੱਤ
- ਲੋਕਮਨ ਦੀ ਅਭਿਵਿਅਕਤੀ
- ਪਰੰਪਰਾਗਤ ਰੂੜੀਆਂ,
ਉਦੇਸ ਪੱਖ ਤੋਂ ਵੇਖੀਏ ਤਾਂ ਇਹ ਬਾਤਾਂ ਮਨੋਰੰਜਨ ਦੀ ਥਾਂ ਹਕੀਕਤਾਂ ਤੋਂ ਜਾਣੂ ਕਰਵਾ ਕੇ ਮਨੁੱਖ ਨੂੰ ਨਵੀਂ ਸੋਝੀ ਦਿੰਦੀਆਂ ਹਨ|
ਸੁਭਾਅ: ਇਸ ਤੋਂ ਬਿਨ੍ਹਾਂ ਸੁਭਾਅ ਦੇ ਪੱਖੋ ਵੀ ਡਾ. ਬੇਦੀ ਨੇ ਬਾਤਾਂ ਨੂੰ ਤਿੰਨ ਵਰਗਾਂ ਵਿਚ ਵੰਡ ਕੇ ਲੋਕਧਾਰਾ ਖੇਤਰ ਵਿਚ ਉੱਤਮ ਕਾਰਜ ਕੀਤਾ ਹੈ ਜਿਵੇ ਕਿ:
1. ਮਿੱਥ
2. ਦੰਤ ਕਥਾ
3. ਕਹਾਣੀ
ਬਾਤਾਂ ਦੇ ਰੂਪ:[ਸੋਧੋ]
‘ਮੱਧਕਾਲੀ ਪੰਜਾਬੀ ਕਥਾ ਰੂਪ ਤੇ ਪਰੰਪਰਾ* ਵਿਚ 26 ਬਾਤ ਰੂਪਾਂ ਦਾ ਜ਼ਿਕਰ ਆਉਦਾਂ ਹੈ, ਜਿਹਨਾਂ ਵਿਚੋਂ ਡਾ. ਬੇਦੀ ਨੇ ਕਾਫ਼ੀ ਰੂਪਾਂ ਦੀ ਵਰਤੋਂ ਕੀਤੀ ਹੈ ਜਿਵੇਂ ਕਿ: ਮੌਕਾ ਮੇਲ, ਪਰਾਭੌਤਿਕ ਤੱਤ, ਕਹਾਣੀ ਦਾ ਮੁੱਢ ,ਵੰਨ ਸੁਵੰਨੇ ਪਾਤਰ, ਘਟਨਾਵਾਂ ਵਿਚ ਟਕਰਾਓ, ਲੁਪਤ ਅਰਥ, ਦਹੁਰਾਓ ਮੂਲਕ ਬਣਤਰ, ਸਾਝੇਂ ਮੋਟਿਫ., ਮਿੰਨੀ ਕਹਾਣੀ|
ਭਾਸ਼ਾ[ਸੋਧੋ]
ਕੁਝ ਕੁ ਕਹਾਣੀਆਂ ਤਾਂ ਮੌਖਿਕ ਰੂਪ ਵਿਚ ਹੀ ਉਤਾਰੀਆਂ ਗਈਆ ਹਨ, ਪਰ ਬਾਕੀ ਕਹਾਣੀਆਂ ਵਿਚ ਕੇਂਦਰੀ ਪੰਜਾਬੀ ਤੇ ਲੇਖਕ ਦੀ ਭਾਸ਼ਾ ਦੇ ਅੰਸ਼ ਪਾਏ ਗਏ ਨੇ| ਆਮ ਬੋਲ ਚਾਲ ਤੇ ਮੁਹਾਵਰੇਦਾਰ ਸ਼ਬਦ ਵੀ ਪੁਸਤਕਾਂ ਵਿਚ ਆਏ ਹਨ, ਜਿਵੇਂ ਕਿ ਚਿਮਲ, ਗੁੱੜ ਸੀਰਾ, ਚੰਬੜ, ਵੇਦ, ਕਲੂਖਤ, ਮੱਤਾਂ, ਪਰਖੱਚੇ, ਆਦਿ ਇਨ੍ਹਾਂ ਤੋਂ ਬਿਨ੍ਹਾਂ ਸਾਹਿਤਕ ਸ਼ਬਦਾਂ ਦੀ ਵਰਤੋਂ ਵੀ ਹੋਈ ਹੈ ਜਿਵੇਂ ਕਿ ਨਿਰਲੇਪ ਮੋਅਜਜਾ, ਰਸਕ ਤੇ ਮਸਨੂਈ|
ਪਾਤਰ[ਸੋਧੋ]
ਇਹਨਾਂ ਪੁਸਤਕਾਂ ਵਿਚਲੀਆਂ ਕਹਾਣੀਆ ਦੇ ਪਾਤਰਾਂ ਦੀ ਵਨ ਸੁਵੰਨਤਾ ਵੇਖ ਪਾਠਕ ਦੰਗ ਰਹਿ ਜਾਂਦਾ ਹੈ| ਕਿਤੇ ਪਾਤਰ ਮਨੁੱਖ ਹਨ, ਕਿਤੇ ਪਸੂ , ਕਿਤੇ ਪਰਾਸਰੀਰਕ ਦੇਵਤੇ, ਕਿਤੇ ਜੜ ਪਾਤਰ ਸੰਜੀਵ ਰੂਪ ਵਿਚ ਵਿਚਰਦੇ ਹਨ ਤੇ ਕਿਤੇ ‘ਭੂਤ ਪ੍ਰੇਤ ਰੂਪ ਵਿਚ’ ਜਿਵੇ ਕਿ ਮੂਲ ਪਾਤਰ ਹਨ|
- ਜੜ ਪਾਤਰ: ਸੁੰਢ, ਹਲਦੀ, ਲਾਲ ਮਿਰਚ, ਬੇਰੀ, ਨਦੀ, ਭੱਠੀ,
- ਪਸ਼ੂ ਪਾਤਰ: ਨਿਊਲਾ, ਡੱਡੂ, ਸੱਪ, ਸੇਰ, ਬਾਂਦਰ, ਚਿੜੀ, ਕਾਂ, ਬਲਦ, ਮਗਰਮੱਛ, ਗਿੱਦੜ, ਕੁੱਕੜ|
- ਧਾਰਮਿਕ ਪਾਤਰ: ਮੁੱਲਾ, ਫਕੀਰ, ਮਹਾਤਮਾ, ਪ੍ਰੋਹਿਤ, ਨਿਹੰਗ|
- ਦੇਵ ਪਾਤਰ: ਪਾਰਵਤੀ, ਸਿਵ, ਰਾਮ, ਕਬੀਰ, ਗੰਗਾ ਮਾਈ, ਇੰਦਰ, ਨਾਰਦ|
- ਮਨੁੱਖ ਪਾਤਰ: ਰਾਜੇ, ਰਾਣੀਆਂ, ਬੁੱਢੇ, ਗਰੀਬ ਤਰਖਾਣ, ਲੱਕੜਹਾਰੇ, ਸੁਨਿਆਰ, ਮਜਦੂਰ, ਦਰਜੀ, ਸਾਹੂਕਾਰ, ਮੁਸਾਫਰ, ਵਪਾਰੀ ਆਦਿ ਇਸ ਤਰ੍ਹਾਂ ਪੁਸਤਕਾਂ ਵਿਚ ਸਾਰੇ ਪ੍ਰਕਾਰ ਦੇ ਪਾਤਰਾ ਨੂੰ ਥਾਂ ਦਿੱਤੀ ਗਈ ਹੈ| ਜਿਆਦਾ ਜਿਕਰ ਰਾਜੇ ਰਾਣੀਆ, ਮੁਸਾਫਰਾ, ਵਪਾਰੀਆਂ ਦਾ ਆਇਆ ਹੈ| ਇਹਨਾਂ ਤੋਂ ਬਿਨ੍ਹਾਂ ਪਰੀਆਂ, ਭੂਤਾਂ, ਛਲੇਡਿਆਂ ਤੇ ਦਾਨਵਾਂ ਦਾ ਜਿਕਰ ਵੀ ਆਉਂਦਾ ਹੈ|
ਸਾਬਦਿਕ ਅਰਥ[ਸੋਧੋ]
ਡਾ.ਬੇਦੀ ਨੇ ਇਹਨਾੰ ਪੁਸਤਕਾਂ ਵਿਚ ਮੁਢਲੇ ਤੌਰ ਤੇ ਬਾਤਾਂ ਅਤੇ ਲੋਕ ਕਹਾਣੀ ਜਾ ਕਹਾਣੀ ਦਾ ਸਾਬਦਿਕ ਅਰਥ ਦੱਸਣ ਦੀ ਵੀ ਕੋਸ਼ਿਸ਼ ਕੀਤੀ ਹੈ|ਲੋਕ ਕਹਾਣੀ ਅੰਗਰੇਜੀ ਸ਼ਬਦ ‘ਫੋਕ ਟੇਲ’ ਦਾ ਸਾਬਦਿਕ ਅਨੁਵਾਦ ਹੈ, ਡਾ. ਬੇਦੀ ਕਹਾਣੀ ਸ਼ਬਦ ਦੀ ਥਾ ਬਾਂਤ ਸ਼ਬਦ ਨੂੰ ਉਚਿਤ ਸਮਝਦਾ ਹੈ ਕਿਉਕਿ ਲੋਕ ਕਹਾਣੀਆਂ ਹੁੰਦੀਆਂ ਹੀ ਬਾਤਾੰ ਹਨ|ਰੂਸੀ ਵਿਚ ਬਾਤਾਂ ਲਈ ਬੇਸਨ ਸ਼ਬਦ ਦੀ ਵਰਤੋਂ ਹੁੰਦੀ ਹੈ| ਜੋ ਬਿਆਤ ਕਰਿਆਂ ਤੋਂ ਬਣਿਆਂ ਹੈ ਜਿਸ ਦਾ ਅਰਥ ਹੈ ‘ਗੱਲ’।
ਲੋਕਗੀਤ ਬਾਰੇ[ਸੋਧੋ]
ਡਾ. ਬੇਦੀ ਅਨੁਸਾਰ “ਸਾਡੀ ਲੋਕਧਾਰਾ ਵਿਚ ਲੋਕ ਗੀਤਾਂ ਲਈ ਸ਼ਬਦ ਗਾਵਣ, ਗੌਣ, ਗਾਉਣ ਵਰਤਿਅਾ ਜਾਂਦਾ ਹੈ,ਜੋ ਲੋਕਾਂ ਦਾ ਘੜਿਆਂ ਸਬਦ ਹੈ ਤਾਂ ਉਸ ਨੂੰ ਵਰਤਣ ਤੋਂ ਪ੍ਰਹੇਜ ਕਿਉ” ਇਸ ਤੋਂ ਇਲਾਵਾਂ ਬੇਦੀ ਨੇ, ਮਿੱਥ, ਮੁੱਢੀ, ਦੰਤ ਕਥਾਵਾ, ਕਹਾਣੀ, ਨੀਤੀ ਕਥਾਵਾਂ ਬਾਰੇ ਗਿਆਨਮਈ ਵਿਚਾਰ ਪੇਸ ਕੀਤੇ ਹਨ|
ਪਰੀ ਕਹਾਣੀਆਂ ਬਾਰੇ[ਸੋਧੋ]
ਡਾ. ਬੇਦੀ ਕਹਿੰਦਾ ਹੈ ਕਿ ਪਰੀ ਕਹਾਣੀਆਂ ਵਿਚ ਭਾਵੇ ਯਥਾਰਥਕਤਾਂ ਨਹੀਂ ਹੁੰਦੀ, ਪਰ ਰੋਚਕ ਹੋਣ ਤੋਂ ਇਲਾਵਾ ਇਹ ਸਾਡੇ ਅੰਦਰ ਨਵਾ ਸਾਹਸ ਅਤੇ ਆਤਮ ਵਿਸ਼ਵਾਸ਼ ਭਰਦੀਆਂ ਹਨ, ਜਿਵੇ ਕਿ ਮੁੱਖ ਕਹਾਣੀਆਂ ਹਨ: ਸੰਦਲਾ, ਅਨਾਰਾ ਸਹਿਜਾਦੀ, ਸਬਜਪਰੀ ਆਦਿ|
ਕਾਵਿਕ ਤੁਕਾਂ[ਸੋਧੋ]
ਲੋਕ ਕਹਾਣੀਆਂ ਵਿਚ ਕਈ ਥਾਂਵਾ ਤੇ ਕਾਵਿਕ ਤੁਕਾਂ ਦੀ ਵਰਤੋਂ ਵੀ ਹੁੰਦੀ ਹੈ ਜੋ ਬਾਤ ਨੂੰ ਬਹੁਤ ਰੋਚਕ ਬਣਾ ਦਿੰਦੀਆਂ ਹਨ ਜਿਵੇ ਕਿ:
ਮੇਰੇ ਪੈਰੀ ਚਾਂਦੀ ਘੁੰਗਰੂ, ਬੁੱਢੀ ਮਾਈ
ਤੇਰੇ ਪੈਰੀ ਰੱਸੇ, ਕੀ ਲਿਸਕਾਦੀ
ਲੱਕ ਟੁੰਣੂ ਟੁੰਣੂ, ਕੀ ਮੁਸਕਾਂਦੀ
ਅਦਭੁੱਤ ਕਹਾਣੀਆਂ[ਸੋਧੋ]
ਬਹੁਤ ਸਾਰੀਆਂ ਕਹਾਣੀਆਂ ਤਾਂ ਅਦਭੁੱਦਤਾ ਦੀ ਸਿਖਰ ਨੂੰ ਛੋ ਜਾਂਦੀਆਂ ਹਨ ਜਿਵੇ ਕਿ ਬਾਤਾਂ ਦੇ ਨਾਵਾਂ ਤੋਂ ਅਸੀ ਅਨੁਮਾਨ ਲਾ ਸਕਦੇ ਹਾਂ, ਬੱਕਰਾ ਸਹਿਜਾਦਾ, ਮਿਰਚੀ ਸਹਿਜਾਦੀ, ਵੈਗਣ ਸਹਿਜਾਂਦੀ, ਮਗਰਮੱਛ ਰਾਜਾ| ==ਮਿੰਨੀ ਕਹਾਣੀਆਂ== ਇਹਨਾਂ ਪੁਸਤਕਾਂ ਵਿਚ ਬਹੁਤ ਸਾਰੀਆਂ ਬਾਤਾ ਮਿੰਨੀ ਕਹਾਣੀ ਦੇ ਰੂਪ ਵਿਚ ਆਈਆਂ ਹਨ, ਜਿਹਨਾ ਦਾ ਪ੍ਰਭਾਵ ਪਾਠਕ ਤੇ ਇਕਦਮ ਪੈਦਾ ਹੈ ਜਿਵੇ ਕਿ ਕਹਾਣੀਆਂ ਹਨ: ਕੁੱਕੜ ਤੇ ਡੱਡੂ, ਘਾਹ ਤੇ ਮੋਥਾ, ਇਕ ਪਾਸੇ, ਮਨੁੱਖ ਦੀ ਉਮਰ, ਮੌਤ ਦਾ ਜਨਮ, ਸੂਰਜ ਕਾਣਾ, ਚੰਨ ਠੰਡਾ, ਦਿਨ ਰਾਤ ਆਦਿ|
ਲੋਕ ਰੂੜੀਆਂ[ਸੋਧੋ]
ਲੋਕ ਕਹਾਣੀਆਂ ਵਿਚ ਬਹੁਤ ਸਾਰੀਆਂ ਲੋਕ ਰੂੜੀਆਂ ਵੀ ਆਈਆਂ ਹਨ ਜਿਵੇ ਕਿ: 12 ਸਾਲ, ਸੱਤ ਰਾਜੇ, ਸੱਤ ਰਾਣੀਆਂ, ਪੰਜ ਪੀਰ, ਖੂਹ ਵਿਚ ਸੁਟਣਾ, ਤਿੰਨ ਪੁੱਤਰ, ਛੋਟੇ ਬੱਚੇ ਸਿਆਣੇ ਤੇ ਸਾਉ ਹੋਣੇ, ਬਾਗਾ ਦਾ ਹਰਾ ਹੋਣਾ ਜਾਂ ਪਰੀਆਂ ਦਾ ਫੁੱਲ ਬਨਣਾ, ਚੀਚੀ ਦੇ ਲਹੂ ਨਾਲ ਕਿਸੇ ਨੂੰ ਜਿਉਦਾ ਕਰਨਾ|
ਪੰਜਾਬੀ ਸੱਭਿਆਚਾਰ ਦੇ ਤੱਤ[ਸੋਧੋ]
ਜਿਵੇ ਕਿ ਪੁੱਤਰਾ ਦਾ ਜੰਮਣਾ ਚੰਗਾ ਤੇ ਪੁੱਤਰਾ ਲਈ ਮੰਨਤਾ ਮੰਨਣਾ, ਧੀਆਂ ਦਾ ਜੰਮਣਾ ਬੁਰਾ, ਗਰਭ ਸਮੇਂ ਔਰਤ ਦਾ ਖਾਣ ਪੀਣ ਦਾ ਖਾਸ ਧਿਆਨ ਰੱਖਣਾ, ਭਾਬੀਆਂ ਦੇ ਮਹਿਣੇ, ਵਿਆਹ ਦੀਆਂ ਰਸਮਾਂ,ਮੌਤ ਦੇ ਕੀਰਨੇ ਆਦਿ|
ਕਹਾਣੀ ਦਾ ਮੁੱਢ[ਸੋਧੋ]
ਲੋਕ ਕਹਾਣੀਆਂ ਵਿਚ ਇਕ ਖਾਸ ਬ੍ਰਿਤਾਂਤਕ ਜੁਗਤ ਇਹ ਹੈ ਕਿ ਸਰੋਤਾ ਤੁਰੰਤ ਉਸ ਸਮੇਂ ਵਿਚ ਜਾਂ ਪਾਤਰ ਕੋਲ ਪਹੁੰਚ ਜਾਂਦਾ ਹੈ| ਜਿਸ ਦੀ ਵਕਤਾ ਗੱਲ ਕਰ ਰਿਹਾ ਹੈ, ਬਾਤਾ ਦੀ ਸ਼ੁਰੂਆਤ ਕਿਸੇ ਖਾਸ ਥਾਂ, ਵਿਅਕਤੀ ਜਾ ਸਮੇਂ ਤੋਂ ਸ਼ੁਰੂ ਹੁੰਦੀ ਹੈ, ਜਿਵੇਂਂ ਕਿ:
- ਇਕ ਰਾਜਾ ਸੀ,
- ਇਕ ਵਾਰ ਕਿਸੇ ਜੰਗਲ ਵਿਚ ਦੋ ਪਰਿੰਦੇ ਰਹਿੰਦੇ ਸਨ|
- ਇਕ ਪਰਿਵਾਰ ਬਹੁਤ ਗਰੀਬ ਸੀ|
- ਇਕ ਵਪਾਰੀ ਪ੍ਰਦੇਸ ਗਿਆ ਹੋਇਆ ਸੀ|
- ਗੱਲ ਬਹੁਤੀ ਪੁਰਾਣੀ ਨਹੀ|
- ਪੁਰਾਣੇ ਵੇਲਿਆਂ ਦੀ ਗੱਲ ਹੈ|
ਇਸ ਤਰ੍ਹਾਂ ਡਾ. ਵਣਜਾਰਾ ਬੇਦੀ ਨੇ ਲੋਕ ਸੰਸਕ੍ਰਿਤੀ ਨੂੰ ਬਚਾਉਣ ਲਈ ਇਕ ਸੰਸਥਾ ਜਿੰਨਾ ਕੰਮ ਕੀਤਾ, ਹੋਰਨਾਂ ਸਟੇਟਾਂ ਵੱਲੋਂ ਪੰਜਾਬੀ ਵਿਰਸੇ ਨੂੰ ਆਪਣਾ ਆਖਣ ਤੇ ਪੰਜਾਬੀਆਂ ਵੱਲੋਂ ਆਪਣੇ ਹੀ ਵਿਰਸੇ ਤੋਂ ਮੂਹ ਫੇਰਨ ਤੇ ਡਾ. ਬੇਦੀ ਨੂੰ ਬਹੁਤ ਅਫਸੋਸ ਰਿਹਾ| ਜਿਸ ਨੂੰ ਬੇਦੀ ਸੰਸਕ੍ਰਿਤੀ ਬਿਮਾਰੀ ਕਹਿੰਦਾ ਹੈ ਅਤੇ ਪੰਜਾਬੀਆਂ ਲਈ ਜਾਂ ਕੋਮ ਲਈ ਇਹ ਸਮਾਂ ਵੰਗਾਰ ਦਾ ਸਮਾਂ ਹੈ, ਤੇ ਪੰਜਾਬੀ ਸੱਭਿਆਚਾਰਕ ਵਿਲੱਖਣਤਾ ਨੂੰ ਬਚਾਉਣ ਦਾ, ਉਹ ਉਪਰਾਲਾ ਕਰਦਾ ਹੈ|
ਸ.ਸ. ਵਣਜਾਰਾ ਬੇਦੀ ਅੰਤ ਵਿਚ ਆਪਣੇ ਆਪ ਨੂੰ ਪੂਰਨ ਰੂਪ ਵਿਚ ਪੰਜਾਬੀ ਸੰਸਕ੍ਰਿਤੀ ਲਈ ਅਰਪਿਤ ਕਰਦਾ ਕਹਿੰਦਾ ਹੈ ਕਿ:
"ਤੇਰਾ ਕੁਝ ਕੋ ਸੌਂਪਤੇ ਕਿਆ ਲਾਗੇ ਮੋਰਾ"